Raag Aasa


RAAG AASA

ਆਸਾ ਮਹਲਾ ੧ ਦੁਪਦੇ ॥

aasaa mehlaa 1 dupday.
Raag Aasaa, Du-Padas (two liners), First Guru:
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥

tit saravrarhai bha-eelay nivaasaa paanee paavak tineh kee-aa.
In that pool of the world, the people have their homes; there, the Lord has created water and fire.
ਸਾਡੀ ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੈ,
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

pankaj moh pag nahee chaalai ham daykhaa tah doobee-alay. ||1||
In the mud of earthly attachments, their feet have become mired, and I have seen them drowning there.||1||
ਮੋਹ ਦੇ ਚਿੱਕੜ ਵਿਚ ਫਸੇ ਪਏ ਜੀਵਾਂ ਦਾ ਪੈਰ ਚਲ ਨਹੀਂ ਸਕਦਾ, ਜੀਵਾਂ ਨੂੰ ਉਸ ਅੰਦਰ ਡੁਬਦਿਆਂ ਮੈਂ ਵੇਖ ਲਿਆ ਹੈ ॥੧

Leave a Reply

Your email address will not be published. Required fields are marked *